ਪਾਠ - 3
ਹਾਰਡਵੇਅਰ ਅਤੇ ਸਾਫਟਵੇਅਰ
ਅਭਿਆਸ (Exercise)
- ਕੰਪਿਊਟਰ ਦੇ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ।
- ਹਾਰਡਵੇਅਰ ਦਾ ਭਾਰ ਹੁੰਦਾ ਹੈ, ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਛੂਹਿਆ ਵੀ ਜਾ ਸਕਦਾ ਹੈ।
- ਹਾਰਡਵੇਅਰ ਤੋਂ ਠੀਕ ਕੰਮ ਲੈਣ ਲਈ ਇਸ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ।
- ਪ੍ਰਿੰਟਰ, ਮੋਨੀਟਰ, ਕੀ-ਬੋਰਡ, ਮਾਊਸ, ਹਾਰਡ ਡਿਸਕ, ਸੀ.ਡੀ. ਆਦਿ ਹਾਰਡਵੇਅਰ ਭਾਗ ਹਨ।
- ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।
- ਸਾਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਸਿਸਟਮ ਸਾਫਟਵੇਅਰ ਤੇ ਦੂਸਰਾ ਐਪਲੀਕੇਸ਼ਨ ਸਾਫਟਵੇਅਰ।
- ਸਾਫਟਵੇਅਰ ਨੂੰ ਅਸੀਂ ਛੂਹ ਨਹੀਂ ਸਕਦੇ।
- ਐੱਮ. ਐੱਸ ਵਰਡ, ਪੇਂਟ, ਐਕਸਲ ਆਦਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ ਹਨ।